ਕੱਲ੍ਹ ਦੇਰ ਸ਼ਾਮ ਮੁੱਖ-ਮੰਤਰੀ ਭਗਵੰਤ ਮਾਨ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਕਈ ਮਰੀਜ਼ਾ ਦੇ ਪਰਿਵਾਰਿਕ ਮੈਂਬਰ ਮੁੱਖ ਮੰਤਰੀ ਦੇ ਇਸ ਕਦਰ ਉਹਨਾਂ ਦਾ ਹਾਲ ਚਾਲ ਪੁੱਛਣ 'ਤੇ ਹੈਰਾਨ ਹੋ ਗਏ, ਕਿ ਮੁੱਖ-ਮੰਤਰੀ ਉਹਨਾਂ ਤੱਕ ਪਹੁੰਚੇ, ਉੱਥੇ ਹੀ ਆਪਣੀ ਪਤਨੀ ਦਾ ਇਲਾਜ ਕਰਾਉਣ ਆਏ ਇੱਕ ਪਤੀ ਨੇ ਮੁੱਖ ਮੰਤਰੀ ਨੂੰ ਇਹ ਤੱਕ ਆਖ ਦਿੱਤਾ ਕਿ ਮੈਨੂੰ ਜ਼ਿੰਦਗੀ ਚ ਅੱਜ ਪਹਿਲੀ ਵਾਰ ਇੰਝ ਲੱਗਿਆ ਕਿ ਮੇਰਾ ਵੀ ਕੋਈ ਇਸ ਦੁਨੀਆਂ 'ਤੇ ਹੈ।